ਅ
अ
ਪੁਲਿੰਗ
- ਦੇਵਨਾਗਰੀ ਵਰਣਮਾਲਾ ਦਾ ਪਹਿਲਾ ਅੱਖਰ, ਡੋਗਰੀ ਦੇਵਨਾਗਰੀ ਵਿੱਚ ਲਿਖੀ ਜਾਂਦੀ ਹੈ, ਇਸਦਾ ਉਚਾਰਣ ਸਥਾਨ ਕੰਠ ਹੈ
ਡੋਗਰੀ ਪੰਜਾਬੀ ਕੋਸ਼
ਅੰਕ
अंक
ਪੁਲਿੰਗ
- ਸੰਖਿਆ ਸੂਚਕ ਚਿੰਨ੍ਹ; ਨਾਟਕ ਜਾਂ ਲੇਖ ਦਾ ਇੱਕ ਭਾਗ; ਕਿਸੇ ਪਤ੍ਰਿਕਾ, ਰਸਾਲੇ ਦਾ ਲੜੀ ਅੰਕ, ਕ੍ਰਮ
ਡੋਗਰੀ ਪੰਜਾਬੀ ਕੋਸ਼
ਅੰਕਸ
अंकस
ਪੁਲਿੰਗ
- ਉਹ ਕੁੰਡਾ ਜੋ ਹਾਥੀ ਨੂੰ ਕਾਬੂ ਕਰਨ ਲਈ ਮਾਰਿਆ ਜਾਂਦਾ ਹੈ, ਕੁੰਡਾ; ਕਾਬੂ, ਕੰਟਰੋਲ
ਡੋਗਰੀ ਪੰਜਾਬੀ ਕੋਸ਼
ਅੰਕੁਰ
अंकुर
ਪੁਲਿੰਗ
- ਜ਼ਖ਼ਮ ਰਾਜ਼ੀ ਹੋਣ ਤੇ ਮਾਸ ਤੇ ਆਇਆ ਅੰਗੂਰ, ਖਰੀਂਢ; ਬੀਜ ਦੀ ਤੂਈ; ਬੀਜ ਦੇ ਪੁੰਗਰਨ ਦਾ ਭਾਵ
ਡੋਗਰੀ ਪੰਜਾਬੀ ਕੋਸ਼
ਅੰਗ
अंग
ਪੁਲਿੰਗ
- ਪਸ਼ੂ ਦੇ ਪੱਟ ਉੱਤੇ ਗਰਮ ਲੋਹੇ ਨਾਲ ਲਗਾਇਆ ਨਿਸ਼ਾਨ, ਦਾਗ; ਸਰੀਰ ਦਾ ਕੋਈ ਹਿੱਸਾ; ਕਿਸੇ ਚੀਜ਼ ਦਾ ਭਾਗ; ਸਕਾ ਸਬੰਧੀ; ਅੰਗ ਸਾਕ
ਡੋਗਰੀ ਪੰਜਾਬੀ ਕੋਸ਼