ਊਠ ਬਲੇਦੇ ਦਾ ਸਾਥ ਹੋਣਾ
ਮੁਹਾਵਰਾ
- ਅਨਜੋੜ ਹੋਣਾ, ਅਯੋਗ ਸੰਗਤ ਹੋਣਾ
ਅੰਮਾਂ ਆਵੇ ਤਾਂ ਭਾਬੀ ਥੋਂ ਵੱਖ ਹੋਈਏ, ਸਾਥ ਊਠ ਬਲੇਦੇ ਦਾ ਛੱਡੀਏ ਨੀ
ਵਾਰਸ ਮੁਹਾਵਰਾ ਕੋਸ਼
ਉਦਾਸੀਆਂ ਪਹਿਣਨਾ
ਮੁਹਾਵਰਾ
- ਫਕੀਰਾਂ ਜਾਂ ਦਰਵੇਸ਼ਾਂ ਦਾ ਭੇਸ ਧਾਰਨ ਕਰਨਾ, ਵਿਰਕਤ ਹੋਣਾ, ਸੰਨਿਆਸ ਲੈਣਾ
ਦੁਨੀਆਂ ਛੱਡ ਉਦਾਸੀਆਂ ਪਹਿਣ ਲਈਆਂ, ਸੱਯਦ ਵਾਰਿਸ ਹੁਣ ਵਾਰਿਸ-ਸ਼ਾਹ ਹੋਇਆ'
ਵਾਰਸ ਮੁਹਾਵਰਾ ਕੋਸ਼
ਉਪਰ ਚਾੜ੍ਹ ਕੇ ਪੌੜੀਆਂ ਲਾਹੁਣਾ
ਮੁਹਾਵਰਾ
- ਉਤਸ਼ਾਹਿਤ ਕਰਕੇ ਨਿਰਾਸ਼ ਕਰਨਾ, ਮਦਦ ਕਰਕੇ ਇੱਕਲੇ ਜਾਂ ਬੇਸਹਾਰਾ ਛੱਡ ਦੇਣਾ
ਉਪਰ ਚਾੜ੍ਹ ਕੇ ਪੌੜੀਆਂ ਲਾਹੀ ਲੈਂਦੀ, ਕੇਹੇ ਕਲਾ ਦੇ ਮਹਿਲ ਉਸਾਰਨੀ ਹੈਂ'
ਵਾਰਸ ਮੁਹਾਵਰਾ ਕੋਸ਼
ਅਕਦ ਬੰਨ੍ਹਣਾ
ਮੁਹਾਵਰਾ
- ਨਿਕਾਹ ਪੜ੍ਹਾਉਣਾ, ਵਿਆਹ ਕਰਵਾਉਣਾ
ਲੈ ਸੱਦ ਗਵਾਹ ਵਕੀਲ ਦੋਵੇਂ, ਅਸੀਂ ਸ਼ਰ੍ਹਾ ਦਾ ਅਕਦ ਬਨ੍ਹਾਵਣਾ ਈਂ'
ਵਾਰਸ ਮੁਹਾਵਰਾ ਕੋਸ਼
ਅਕਲ ਦੇ ਕੋਟ ਹੋਣਾ
ਮੁਹਾਵਰਾ
- ਬਹੁਤ ਅਕਲਮੰਦ ਹੋਣਾ
ਤੁਸੀਂ ਅਕਲ ਦੇ ਕੋਟ ਅਯਾਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ'
ਵਾਰਸ ਮੁਹਾਵਰਾ ਕੋਸ਼