ਉਸ ਢੋਲ ਦਾ ਕੀ ਭਰਵਾਸਾ ਜੋ ਘੜੀ ਵਿਚ ਤੋਲਾ ਘੜੀ ਵਿਚ ਮਾਸਾ
ਅਖਾਣ
- ਕਿਸੇ ਇਸਤਰੀ ਨੂੰ ਆਪਣੇ ਕੰਤ ਤੇ ਭਰੋਸਾ ਨਾ ਹੋਵੇ
ਪੰਜਾਬੀ ਅਖਾਣ ਕੋਸ਼
ਉਸਤਾਦ ਉਚੱਕਾ, ਚੇਲਾ ਚੌੜ-ਚਪੱਟਾ
ਅਖਾਣ
- ਕੋਈ ਛੋਟੀ ਉਮਰ ਵਾਲਾ ਆਪਣੇ ਤੋਂ ਵੱਡੇ ਨਾਲੋਂ ਹੁਸ਼ਿਆਰ, ਚਲਾਕ ਅਤੇ ਵਧੇਰੇ ਦੁੱਖਦਾਈ ਹੋਵੇ
ਪੰਜਾਬੀ ਅਖਾਣ ਕੋਸ਼
ਉਸਤਾਦਾਂ ਦੇ ਵਾਰੇ ਵਾਰੇ ਜਾਈਏ
ਅਖਾਣ
- ਕੋਈ ਹੈਰਾਨੀ ਵਾਲੀ ਜਾਂ ਬਹੁਤ ਕੋਸ਼ਿਸ਼ ਮਗਰੋਂ ਸਮਝ ਆਉਣ ਵਾਲੀ ਚੀਜ਼ ਆਦਿ ਵੇਖੀ ਜਾਵੇ
ਪੰਜਾਬੀ ਅਖਾਣ ਕੋਸ਼
ਉਸ਼ਨਾਕ ਚਿੜੀ ਦਾ ਧੂਆਂਕ ਵਿਚ ਆਲ੍ਹਣਾ; ਉਸ਼ਨਾਕ ਪਉਲੀ ਦੀਆਂ ਟੱਬ ਵਿਚ ਨਲੀਆਂ; ਉਸ਼ਨਾਕ ਬਾਮ੍ਹਣੀ ਸੀਂਢ ਦਾ ਤੜਕਾ
ਅਖਾਣ
- ਬਾਹਰੋਂ ਸਾਫ਼-ਸੁਥਰੇ ਬੰਦੇ ਦਾ ਲੁਕਿਆ ਕੋਝ ਪ੍ਰਗਟ ਹੋ ਜਾਵੇ
ਪੰਜਾਬੀ ਅਖਾਣ ਕੋਸ਼
ਉਸ ਪੇਕੇ ਕੀ ਜਾਣਾ, ਜਿੱਥੇ ਸਿਰ ਪਾਣੀ ਨਹੀਂ ਪਾਣਾ
ਅਖਾਣ
- ਕਿਸੇ ਨੂੰ ਆਸ ਵਾਲੀ ਥਾਂ ਤੇ ਵੀ ਸੁੱਖ ਅਰਾਮ ਨਾ ਮਿਲੇ
ਪੰਜਾਬੀ ਅਖਾਣ ਕੋਸ਼